ਉੱਤਰੀ ਅਮਰੀਕਾ ਵਿੱਚ ਅਗੱਸਤ ‘ਚ ਟਰੱਕਾਂ ਦੀ ਵਿੱਕਰੀ ਮੁੱੜ ਵਧੀ।

ਏ ਸੀ ਟੀ ਰਿਸਰਚ ਗਰੁੱਪ ਮੁਤਾਬਿਕ, ਉੱਤਰੀ ਅਮਰੀਕਾ ਵਿੱਚ ਕਲਾਸ 8 ਟਰੱਕਾਂ ਦਾ ਡੈਟਾ ਦਸਦਾ ਹੈ ਕਿ ਅਗੱਸਤ ਵਿੱਚ 10,900 ਨਵੇਂ ਟਰੱਕਾਂ ਦੇ ਆਰਡਰ ਬੁੱਕ ਹੋਏ ਹਨ। ਇਹ ਨੰਬਰ ਪਿਛਲੇ ਮਹੀਨੇ ਦੇ ਮੁਕਾਬਲੇ 6% ਵੱਧ ਹਨ, ਪ੍ਰੰਤੂ ਪਿਛਲੇ ਸਾਲ ਦੇ ਅਗੱਸਤ ਮਹੀਨੇ ਦੇ ਮਕਾਬਲੇ 79% ਘੱਟ ਹਨ। ਪਿਛਲੇ ਸਾਲ ਅਗੱਸਤ ਮਹੀਨਾ ਹੁਣ ਤੱਕ ਦਾ ਸਭ ਤੋਂ ਵੱਧ ਟਰੱਕ ਆਰਡਰ ਕਰਨ ਵਾਲਾ ਮਹੀਨਾ ਹੈ। ਇਹ ਨੰਬਰ ਸਿਰਫ ਸ਼ੁਰੁਆਤੀ ਡੈਟੇ ਦੇ ਅਧਾਰਤ ਹਨ, ਪੂਰਾ ਡੈਟਾ ਸਤੰਬਰ ਦੇ ਅੱਧ ਤੱਕ ਆਵੇਗਾ।
ਕਮਜ਼ੋਰ ਫ੍ਰੇਟ ਮਾਰਕੀਟ, ਰੇਟਾਂ ਦੇ ਹਲਾਤ ਅਤੇ ਅਹੇ ਵੀ ਕਲਾਸ 8 ਟਰੱਕਾਂ ਦਾ ਵੱਡਾ ਬੈਕਲਾਗ, ਨਵੇਂ ਟਰੱਕਾਂ ਦੀ ਆਮਦ ਪ੍ਰਭਾਵਿਤ ਕਰੇਗਾ। ਟਰੱਕ ਬਨਾਉਣ ਵਾਲੀਆਂ ਕੰਪਨੀਆਂ ਲਈ ਨਵੇਂ ਵਰ੍ਹੇ ਦੀ ਸ਼ੁਰੂਆਤ ਕਮਜ਼ੋਰ ਆਰਡਰ ਵਾਲੀ ਹੈ, ਇਸਦਾ ਕਾਰਨ, ਟਰੱਕਿੰਗ ਕੰਪਨੀਆਂ ਕੋਲ਼ ਪਹਿਲਾਂ ਹੀ ਲੋੜ ਨਾਲੋਂ ਵਾਧੂ ਟਰੱਕ ਮੌਜ਼ੂਦ ਹਨ।ਅਗੱਸਤ ਮਹੀਨਾ ਆਮ ਤੌਰ ਤੇ ਕਮਜ਼ੋਰ ਆਰਡਰ ਵਾਲਾ ਮਹੀਨਾ ਹੈ, ਪਰ ਇਸ ‘ਚ ਥੋੜਾ ਸੁਧਾਰ ਜਰੂਰ ਹੋਇਆ ਹੈ।