12.2 C
Vancouver
Thursday, April 18, 2024

5 billion Cargo in Crime, Together We can combat this loss-25,000 ਕਰੋੜ ਸਲਾਨਾ ਦਾ ਨੁਕਸਾਨ, ਕਾਰਗੋ ਜ਼ੁਰਮ ਰੋਕਣ ਲਈ ਸਾਰਿਆਂ ਨੂੰ ਹੰਭਲਾ ਮਾਰਨ ਦੀ ਲੋੜ

On top of all the other challenges our industry faces, we’re getting ripped off everyday—quite literally, in fact. I’m referring to truck cargo crime, a problem that costs $5 billion in this country and half-a-million dollars a day in the GTA alone according to various sources and highlighted in the CTA report on Cargo Crime in Canada released last spring. But that’s really just the tip of the iceberg. This type of crime is being perpetrated by large organized criminal enterprises that use the proceeds to fund drugs and weapons smuggling, fraud, human trafficking and other illegal activities detrimental to society, including misconduct that could be a threat to national security. Cargo that is stolen and sold in illegal markets shifts revenues from legitimate businesses to criminals and depletes tax revenues. And –most disturbingly – it is becoming increasingly violent putting hard-working truck drivers and other industry employees at grave risk.

Police and insurance companies estimate that as much as 60 per cent of cargo crime incidents go unreported. Carriers complain that even when the authorities are alerted, cargo crime doesn’t have a high enough profile to receive much of a response. That’s a conundrum.
There are a lot of reasons for this. Other than a few proactive police divisions scattered across Canada, too many people perceive cargo crime as being victimless. Its effect on the economy is also underappreciated. There is very little communication among regional police forces and it also doesn’t help that truck and cargo thefts don’t get categorized independently from most other property crimes. They’re often handled as burglaries and, as anyone who’s ever reported their kid’s bike stolen surely knows, recovering stolen goods isn’t usually a big priority for police. Historically, penalties for perpetrators do not seem to match the seriousness of the crime.
Meanwhile, the problem continues to worsen. The rate of thefts is climbing with more types of cargo being targeted than ever before. Food shipments, including fresh food, now rival high-value, easy-to-sell products like electronics as the most commonly stolen types of goods.
So what can and should be done about it? For the first time, all of the major stakeholders – the police agencies, the insurance sector, government and the trucking industry are working collaboratively in an effort to more effectively combat the problem. The issue is finally getting some much needed attention from the national media. Recently passed federal legislation aimed at curbing auto theft and the sale of stolen property by organized crime syndicates through stiffer sentences could also apply to tractors, trailers and cargo theft. (If this is so, it will still take the Crown attorneys and the courts to seek and to hand out the stiffer sentences upon conviction).
And then there’s us. The industry is its own best safeguard against cargo crime. Motor carriers are doing more to protect themselves like conducting more vigilant personnel security screening; route risk assessments; investing in cargo security systems for equipment and facilities. But more needs to be done and everyone needs to get on-board. If we as carriers don’t take the lead, we can’t expect others to fight the problem for us.
One major stumbling block is the lack of a nation-wide cargo crime database. Information from the trucking community is necessary to gain additional resources, understand the true extent of the problem and create countermeasures to better deal with it. There’s no central agency that currently collects such data. Therefore, it’s up to us.
To address this CTA recently teamed up with the Insurance Bureau of Canada (IBC) to implement a new CTA Cargo Crime Incident Report form. The form is an essential first step towards establishing a nation-wide database. Each time your company experiences a cargo crime such as theft, fraud or a hijacking it is essential that you go to our website and fill out the on-line Incident Report form and click on the appropriate box to automatically email it to us and print a copy for yourself. The information will be shared only with IBC (not individual insurers) and the law enforcement community. The carrier’s identity is kept completely confidential.
Since we launched the form a few weeks ago, CTA has been processing two or three reports a day. That’s a great start towards finding solutions to this problem but we need to keep it up and everyone needs to get involved. I encourage all carriers to make use of this new tool as a simple step towards combating cargo crime.

੨5,000 ਕਰੋੜ ਸਲਾਨਾ ਦਾ ਨੁਕਸਾਨ, ਕਾਰਗੋ ਜ਼ੁਰਮ ਰੋਕਣ ਲਈ ਸਾਰਿਆਂ ਨੂੰ ਹੰਭਲਾ ਮਾਰਨ ਦੀ ਲੋੜ
ਟਰੱਕਿੰਗ ਵਪਾਰ ਵਿੱਚ ਅਸੀਂ ਬਹੁਤ ਸਾਰੀਆਂ ਚਣੌਤੀਆਂ ਦਾ ਸਾਹਮਣਾ ਕਰਦੇ ਹਾਂ ਪਰ ਇਹਨਾਂ ਸਾਰਿਆਂ ਤੋਂ ੳੁੱਪਰ ਅਸੀਂ ਹਰ ਰੋਜ਼ ਲੁੱਟੇ ਜਾ ਰਹੇ ਹਾਂ, ਮੈਂ ਕਾਰਗੋ ਜ਼ੁਰਮ ( ਟਰੱਕ ਟ੍ਰੇਲਰਾਂ ਅਤੇ ਸਮਾਨ ਦੀ ਚੋਰੀ) ਦੀ ਗੱਲ ਕਰ ਰਿਹਾ ਹਾਂ। ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਜਿਸ ਨਾਲ ਟਰੱਕਿੰਗ ਦੇ ਵਪਾਰ ਨੂੰ 5 ਬਿਲੀਅਨ ਡਾਲਰਾਂ (ਤਕਰੀਬਨ 5,000 ਕਰੋੜ ਰੁੱਪੈ ) ਦਾ ਸਲਾਨਾਂ ਨੁਕਸਾਨ ਹੋ ਰਿਹਾ ਹੈ ਅਤੇ ਇਕੱਲੇ ਜੀ ਟੀ ਏ ਇਲਾਕੇ ਵਿੱਚ ਇਸ ਨਾਲ ਤਕਰੀਬਨ 5 ਲੱਖ ਡਾਲਰਾਂ ਦਾ ਰੋਜ਼ ਦਾ ਨੁਕਸਾਨ ਹੋ ਰਿਹਾ ਹੈ। ਇਹ ਅੰਕੜੇ ਕਨੇਡੀਅਨ ਟਰੱਕਿੰਗ ਅਲਾਇੰਸ ਦੁਆਰਾ ਵੱਖ ਵੱਖ ਸਰੋਤਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਹਨ। ਅਲਾਇਂਸ ਅਨੁਸਾਰ ਇਹ ਤਾਂ ਇੱਕ ਵੱਡੇ ਛੁਪੇ ਹੋਏ ਜ਼ੁਰਮ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ। ਇਸ ਤਰਾਂ ਦਾ ਜ਼ੁਰਮ ਵੱਡੀਆਂ ਵੱਡੀਆਂ ਸੰਗਠਨਾ ਦੁਆਰਾ ਕੀਤਾ ਜਾਂਦਾ ਹੈ, ਅਜਿਹੇ ਸੰਗਠਨ ਇਸ ਤਰ੍ਹਾਂ ਇਕੱਤਰ ਕੀਤੇ ਪੈਸੇ ਨੂੰ ਡਰੱਗ, ਹਥਿਆਰ ਸਮੱਗਲ ਕਰਨ, ਠੱਗੀਆਂ ਮਾਰਨ, ਮਨੁੱਖੀ ਤਸਕਰੀ ਅਤੇ ਹੋਰ ਬਹੁੱਤ ਤਰਾਂ ਦੇ ਗੈਰ ਕਨੂੰਨੀ ਕੰਮਾ ਤੇ ਖਰਚ ਕਰਦੇ ਹਨ ਅਤੇ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਅਜਿਹੀਆਂ ਗਤੀਵਿਧੀਆਂ ਸਾਡੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਹਨ। ਚੋਰੀ ਦਾ ਇਹ ਸਮਾਨ ਗੈਰ ਕਨੂੰਨੀ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ ਅਤੇ ਕਨੂੰਨੀ ਪੈਸਾ ਮੁਜ਼ਰਮਾ ਕੋਲ ਚਲਾ ਜਾਂਦਾ ਹੈ ਅਤੇ ਇਸ ਨਾਲ ਦੇਸ਼ ਦੀ ਟੈਕਸ ਆਮਦਨ ਘੱਟਦੀ ਹੈ। ਇਹ ਹੋਰ ਵੀ ਫਿ਼ਕਰ ਵਾਲੀ ਗੱਲ ਹੈ ਕਿ ਇਹ ਦਿਨੋਂ ਦਿਨ ਜਿਆਦਾ ਘਾਤਕ ਹੋ ਰਿਹਾ ਹੈ ਜਿਸ ਨਾਲ ਮਿਹਨਤ ਕਰਨ ਵਾਲੇ ਟਰੱਕਿੰਗ ਇੰਡਸਟਰੀ ਦੇ ਲੋਕ ਵੱਡੇ ਆਰਥਿਕ ਸੰਕਟ ਵਿੱਚ ਫਸ ਰਹੇ ਹਨ।
ਪੁਲਿਸ ਅਤੇ ਇੰਸ਼ੋਰੈਂਸ ਕੰਪਨੀਆਂ ਦਾ ਮੰਨਣਾ ਹੈ ਕਿ ਸਮਾਨ ਚੋਰੀ ਦੀਆਂ ਤਕਰੀਬਨ 60% ਘਟਨਾਵਾਂ ਦੀ ਤਾਂ ਰਿਪੋਟ ਹੀ ਨਹੀਂ ਕੀਤੀ ਜਾਂਦੀ। ਟਰੱਕ ਕੰਪਨੀਆਂ ਦੀ ਸ਼ਕਾਇਤ ਹੈ ਕਿ ਸਬੰਧਿਤ ਅਧਿਕਰੀਆਂ ਨੂੰ ਅਲਰਟ ਕਰਨ ਤੇ ਵੀ ਇਸ ਤਰਾਂ ਦੇ ਜ਼ੁਰਮ ਨੂੰ ਪਹਿਲ ਦੇ ਅਧਾਰ ਤੇ ਨਹੀਂ ਲਿਆ ਜਾਂਦਾ ਜੋ ਕਿ ਇੱਕ ਗੁੰਝਲਦਾਰ ਗੱਲ ਹੈ। ਇਸ ਦੇ ਕਾਫ਼ੀ ਕਾਰਨ ਹਨ, ਪਹਿਲੀ ਗੱਲ ਤਾਂ ਇਸ ਜ਼ੁਰਮ ਨੂੰ ਰੋਕਣ ਲਈ ਪੁਲਿਸ ਦੀਆਂ ਕੁੱਝ ਕੁ ਡਵੀਜ਼ਨਾਂ ਹੀ ਹਨ ਜੋ ਪੂਰੇ ਦੇਸ਼ ‘ਚ ਫੈਲੀਆਂ ਹਨ, ਦੂਜੀ ਗੱਲ ਇਹ ਕਿ ਬਹੁਤ ਸਾਰੇ ਲੋਕ ਆਪਣੇ ਫਾਇਦੇ ਲਈ ਇਸ ਤਰਾਂ ਦੇ ਜ਼ੁਰਮ ਰਲ ਮਿਲ ਕੇ ਵੀ ਕਰਦੇ ਹਨ। ਇਸ ਨਾਲ ਆਰਥਿਕਤਾ ਤੇ ਵੀ ਮਾੜਾ ਅਸਰ ਪੈਂਦਾ ਹੈ । ਵੱਖ ਵੱਖ ਇਲਾਕਿਆਂ ਦੀ ਪਲਿਸ ਵਿੱਚ ਬਹੁਤ ਘੱਟ ਤਾਲਮੇਲ ਰਹਿੰਦਾ ਹੈ, ਪੁਲਿਸ ਇਸ ਤਰਾਂ ਦੇ ਜ਼ੁਰਮ ਨੂੰ ਬਾਕੀ ਦੇ ਸਾਜ਼ੋ ਸਮਾਨ ਦੇ ਜ਼ੁਰਮ ਤੋਂ ਵੱਖ ਕਰ ਕੇ ਨਹੀਂ ਦੇਖਦੀ, ਇਸ ਨੂੰ ਵੀ ਇੱਕ ਆਮ ਚੋਰੀ ਵਾਂਗ ਹੀ ਲਿਆ ਜਾਂਦਾ ਹੈ, ਜੇਕਰ ਤੁਸੀਂ ਆਪਣੇ ਬੱਚੇ ਦੇ ਸਾਈਕਲ ਚੋਰੀ ਹੋਣ ਦੀ ਰਿਪੋਰਟ ਕਿਸੇ ਪੁਲੀਸ ਸਟੇਸ਼ਨ ਲਿਖਵਾਈ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਚੋਰੀ ਹੋਈਆਂ ਵਸਤਾਂ ਨੂੰ ਲੱਭਣਾ ਪੁਲਿਸ ਦੀ ਪ੍ਰਾਥਿਮਕਿਤਾ ਨਹੀਂ ਹੈ। ਇੱਕ ਗੱਲ ਇਹ ਵੀ ਹੈ ਕਿ ਇਸ ਜ਼ੁਰਮ ਦੀ ਗੰਭੀਰਤਾ ਦੇ ਹਿਸਾਬ ਨਾਲ ਮਿਲਣ ਵਾਲੀਆਂ ਸਜਾਵਾਂ ਵੀ ਮੇਲ ਨਹੀ ਖਾਂਦੀਆਂ।
ਇਹ ਸਮੱਸਿਆ ਦਿਨ ਬ ਦਿਨ ਵਿਗੜ ਰਹੀ ਹੈ, ਚੋਰੀ ਦਾ ਗ੍ਰਾਫ਼ ਵਧ ਰਿਹਾ ਹੈ, ਹੁਣ ਅਜਿਹੇ ਸਮਾਨ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸਨੂੰ ਪਹਿਲਾਂ ਕਦੀ ਵੀ ਚੋਰੀ ਨਹੀਂ ਕੀਤਾ ਜਾਂਦਾ ਸੀ, ਉਦਾਹਰਨ ਦੇ ਤੌਰ ਤੇ ਤਾਜ਼ਾ ਫ਼ੂਡ, ਸੌਖੀਆਂ ਵਿਕਣ ਵਾਲੀਆਂ ਵਸਤਾਂ ਜਿਵੇਂ ਇਲੈਕਟ੍ਰਾਂਨਿਕ ਵਸਤਾਂ ਆਦਿ ਸ਼ਾਮਲ ਹਨ।
ਹੁਣ ਗੱਲ ਇਹ ਹੈ ਕਿ ਕੀਤਾ ਕੀ ਜਾ ਸਕਦਾ ਹੈ? ਪਹਿਲੀ ਵਾਰ ਇਹ ਹੋਇਆ ਹੈ ਕਿ ਸਾਰੀਆਂ ਸਬੰਧਿਤ ਧਿਰਾਂ ਜਿੰਨ੍ਹਾਂ ਵਿੱਚ ਪੁਲਿਸ, ਇੰਸ਼ੋਰੈਂਸ ਕੰਪਨੀਆਂ, ਸਰਕਾਰ ਅਤੇ ਟਰੱਕਿੰਗ ਇੰਡਸਟਰੀ ਇਸ ਸਮੱਸਿਆ ਨਾਲ ਅਸਰਦਾਰ ਢੰਗ ਨਾਲ ਲੜਣ ਲਈ ਸਾਂਝੇ ਤੌਰ ਤੇ ਕੰਮ ਕਰ ਰਹੀਆਂ ਹਨ। ਨੈਸ਼ਨਲ ਮੀਡੀਏ ਨੇ ਵੀ ਇਸ ਮੁੱਦੇ ਨੂੰ ਉਠਾਆਿ ਹੈ ਅਤੇ ਫ਼ੈਡਰਲ ਸਰਕਾਰ ਨੇ ਇਸ ਸਬੰਧੀ ਕੰਨੂੰਨ ਵੀ ਪਾਸ ਕੀਤਾ ਹੈ, ਜਿਸ ਅਨੁਸਾਰ ਆਟੋ ਚੋਰੀ, ਚੋਰੀ ਕਰਨ ਅਤੇ ਚੋਰੀ ਦਾ ਸਮਾਨ ਵੇਚਣ ਨੂੰ ਰੋਕਣ ਲਈ ਸਖ਼ਤ ਸਜਾਵਾਂ ਦੇਣਾ ਹੈ। ਇਹ ਟਰੱਕ, ਟ੍ਰੇਲਰ ਅਤੇ ਇਹਨਾਂ ਵਿਚਲੇ ਸਮਾਨ ਦੀ ਚੋਰੀ ਤੇ ਵੀ ਲਾਗੂ ਹੁੰਦਾ ਹੈ।
ਹੁਣ ਗੱਲ ਸਾਡੇ ਤੇ ਆਉਂਦੀ ਹੈ, ਟਰੱਕਿੰਗ ਇੰਸਟਰੀ ਕਾਰਗੋ ਜ਼ੁਰਮ ਵਿਰੁੱਧ ਆਪਣੇ ਆਪ ‘ਚ ਹੀ ਇੱਕ ਸੇਫ ਗ੍ਰਾਡ ਹੈ। ਮੋਟਰ ਕੈਰੀਅਰਜ਼ ਸੁਰੱਖਿਆ ਲਈ ਆਪ ਕਾਫ਼ੀ ਕੁੱਝ ਕਰ ਰਹੇ ਹਨ ਜਿਵੇਂ ਲੋਕਾਂ ਦੀ ਸੁਰੱਖਿਆ ਜਾਂਚ, ਰੂਟ ਰਿਸਕ ਮੁਲਾਂਕਣ, ਆਪਣੇ ਵਹੀਕਲਾਂ ਵਿੱਚ ਸੁਰੱਖਿਆ ਸਿਸਟਮ ਟੇ ਖ਼ਰਚ ਆਦਿ, ਪ੍ਰੰਤੂ ਸਾਨੂੰ ਇਸ ਤੋਂ ਇਲਾਵਾ ਵੀ ਹੋਰ ਕਾਫੀ਼ ਕੁੱਝ ਕਰਨ ਦੀ ਲੋੜ ਹੈ। ਜੇ ਅਸੀਂ ਆਪ ਆਪਣੀ ਰਾਖ਼ੀ ਲਈ ਉਪਰਾਲੇ ਨਹੀਂ ਕਰਾਂਗੇ ਤਾਂ ਸਾਨੂੰ ਦੂਜਿਆਂ ਤੋਂ ਵੀ ਜਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ।
ਇੱਕ ਹੋਰ ਗੱਲ ਜੋ ਰਾਹ ਵਿੱਚ ਇੱਕ ਵੱਡਾ ਰੋੜਾ ਹੈ ਕਿ ਸਾਡੇ ਕੋਲ ਕਾਰਗੋ ਜ਼ੁਰਮ ਸਬੰਧੀ ਪੂਰੇ ਦੇਸ਼ ਦਾ ਕੋਈ ਸਾਂਝਾ ਡੈਟਾਬੇਸ ਨਹੀਂ ਹੈ। ਟਰੱਕਿੰਗ ਇੰਡਸਟਰੀ ਵੱਲੋਂ ਹੋਰ ਜਿਆਦਾ ਜਾਣਕਾਰੀ ਇਕੱਤਰ ਕਰਨ ਦੀ ਲੋੜ ਹੈ ਜਿਸ ਨਾਲ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਅਤੇ ਇਸ ਦੇ ਹੱਲ ਲਈ ਹੋਰ ਸਾਰਥਕ ਕਦਮ ਚੁੱਕੇ ਜਾ ਸਕਣ।
ਇਸ ਸਮੱਸਿਆ ਸਬੰਧੀ ਹੱਲ ਲਈ ਕਨੇਡੀਅਨ ਟਰੱਕਿੰਗ ਅਲਾਂਇੰਸ ਨੇ ਇੰਸ਼ੋਰੈਂਸ ਬਿਊਰੋ ਆਫ਼ ਕਨੇਡਾ ਨਾਲ ਰਲ ਕੇ ਇਕ ਫ਼ਾਰਮ ਜ਼ਾਰੀ ਜੀਤਾ ਹੈ ਜਿਸ ਰਾਹੀਂ ਤੁਸੀ ਕਾਰਗੋ ਜ਼ੁਰਮ ਦੀ ਘਟਨਾ ਦੀ ਰਿਪੋਰਟ ਕਰ ਸਕਦੇ ਹੋ। ਇਹ ਕਾਰਗੋ ਜ਼ੁਰਮ ਸਬੰਧੀ ਨੈਸ਼ਨਲ ਡੈਟਾਬੇਸ ਬਣਾਉਣ ਵੱਲ ਪਹਿਲਾ ਜਰੂਰੀ ਕਦਮ ਹੈ। ਤੁਹਾਡੇ ਨਾਲ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਕਨੇਡੀਅਨ ਟਰੱਕਿੰਗ ਅਲਾਂਇੰਸ ਦੀ ਵੈਬਸਾਈਟ ਤੇ ਜਾ ਕੇ ਇਸ ਨੂੰ ਰਿਪੋਟ ਕਰ ਸਕਦੇ ਹੋ। ਤੁਹਾਡੀ ਪਰਸਨਲ ਜਾਣਕਾਰੀ ਗੁਪਤ ਰੱਖੀ ਜਾਵੇਗੀ, ਇਸ ਡੈਟਾਬੇਸ ਨੂੰ ਲੋੜ ਪੈਣ ਤੇ ਇੰਸ਼ੋਰੈਸ ਬਿਉਰੋ ਆਫ਼ ਕਨੇਡਾ ਜਾਂ ਲਾਅ ਇਨਫੋਰਸਮੈਂਟ ਡਿਪਾਰਟਮੈਂਟ ਨਾਲ ਹੀ ਸਾਂਝੀ ਕੀਤੀ ਜਾਵੇਗੀ। ਜਦੋਂ ਤੋਂ ਇਹ ਫ਼ਾਰਮ ਲਾਂਚ ਕੀਤਾ ਗਿਆ ਹੈ, ਰੋਜ਼ਾਨਾ ਦੋ ਚਾਰ ਰਿਪੋਟਾਂ ਦਰਜ਼ ਹੋ ਰਹੀਆਂ ਹਨ