8.8 C
Vancouver
Thursday, March 28, 2024

ਨੈਗੇਟਿਵ ਐਕਿਉਟੀ ਕੀ ਤਰ੍ਹਾਂ ਹੁੰਦੀ ਹੈ?

ਮੈਨੂੰ ਬਹੁਤ ਸਾਰੀਆਂ ਨੈਗੇਟਿਵ ਐਕਿਉਟੀਆਂ ਦੇ ਕੇਸਾਂ ਦੇ ਹਾਲਾਤ ਨਾਲ਼ ਸਾਹਮਣਾ ਕਰਨਾ ਪਿਆ ਹੈ।ਇਸ ਲਈ ਮੈਂ ਸਮਝਿਆ ਕਿ ਇਹ ਵਿਸ਼ਾ ਬਹੁਤ ਚਿੰਤਾ ਵਾਲ਼ਾ ਹੈ ਇਸ ਲਈ ਇਸ ‘ਤੇ ਰੋਸ਼ਨੀ ਪਾਉਣੀ ਚਾਹੀਦੀ ਹੈ। ਨੈਗੇਟਿਵ ਐਕਿਉਟੀ ਉਸ ਨੂੰ ਕਹਿੰਦੇ ਹਨ ਜਦੋਂ ਕਿਸੇ ਐਸਟ ਭਾਵ ਚੀਜ਼ ਦੀ ਕੀਮਤ ਉਸ ਰਕਮ ਨਾਲੋਂ ਘਟ ਜਾਵੇ ਜਿੰਨੀ ਉਸ ‘ਤੇ ਲ਼ੀਜ਼ ਹੈ ਜਾਂ ਜਿੰਨਾ ਉਸ ‘ਤੇ ਕਰਜ਼ਾ ਲਿਆ ਹੋਇਆ।ਮਿਸਾਲ ਵਜੋਂ ਇੱਕ ਟਰੱਕ ਜਿਸ ਦੀ ਕੀਮਤ 50,000 ਡਾਲਰ ਹੈ ‘ਤੇ 75,000 ਡਾਲਰ ਦੀ ਲੀਜ਼ ਭਾਵ ਰਕਮ ਦੇਣੀ ਬਣਦੀ ਹੈ।ਜੇ ਟਰੱਕ ਦਾ ਮਾਲਕ ਟਰੱਕ ਵੇਚਣਾ ਚਾਹੇ ਤਾਂ 25,000 ਡਾਲਰ ਉਸ ਨੂੰ ਉਸ ਬੈਂਕ ਜਾਂ ਵਿੱਤੀ ਸੰਸਥਾ ਨੂੰ ਦੇਣਾ ਪਵੇਗਾ ਜਿਸ ਨੇ ਉਸ ਨੂੰ ਕਰਜ਼ਾ ਦਿੱਤਾ ਸੀ।
ਨੈਗੇਟਿਵ ਐਕਿਉਟੀ ਕਿਸ ਤਰ੍ਹਾਂ ਹੁੰਦੀ ਹੈ? ਇਹ ਕਈ ਕਾਰਨਾਂ ਕਰਕੇ ਹੋ ਸਕਦੀ ਹੈ।ਪਰ ਇਸ ਦਾ ਮੁੱਖ ਕਾਰਨ ਹੁੰਦਾ ਹੈ ਕਿ ਸ਼ੁਰੂ ‘ਚ ਬਹੁਤੀ ਡਾਊਨਪੇਮੈਂਟ ਨਾ ਦੇਣਾ।ਨਵੀਂ ਕਾਰ ਜਾਂ ਟਰੱਕ ਜਦੋਂ ਹੀ ਸੜਕ ‘ਤੇ ਆ ਜਾਂਦੇ ਹਨ, ਉਸੇ ਸਮੇਂ ਉਨ੍ਹਾਂ ਦੀ ਕੀਮਤ 20-30% ਘਟ ਜਾਂਦੀ ਹੈ। ਜੇ ਕਿਸੇ ਫਾਈਨੈਂਸ ‘ਤੇ ਜ਼ੀਰੋ ਡਾਊਨ ਪੇਮੈਂਟ ਦਿੱਤੀ ਹੋਈ ਹੈ ਤਾਂ ਉਸ ਸਮੇਂ ਵਹੀਕਲ ਦੀ ਕੀਮਤ ਉਸ ਉੱਤੇ ਪਏ ਲੋਨ ਤੋਂ ਵੀ ਬਹੁਤ ਘੱਟ ਰਹਿ ਜਾਂਦੀ ਹੈ।
ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਿਸੇ ਸਰਮਾਏ ਜਾਂ ਚੀਜ਼ ਦੀ ਕੀਮਤ ਅਚਾਨਕ ਘਟ ਜਾਂਦੀ ਹੈ।ਜੇ ਵਿਆਜ ਦੀ ਦਰ ਵਧ ਜਾਵੇ ਤਾਂ ਸਟੌਕ ਬੌਂਡ ਅਤੇ ਰੀਅਲ ਐਸਟੇਟ ਦੀ ਕੀਮਤ ਘਟ ਜਾਂਦੀ ਹੈ।ਇਸ ਤਰ੍ਹਾਂ ਕਈ ਵਾਰ ਇਹ ਸਾਡੇ ਵੱਸ ‘ਚ ਵੀ ਨਹੀਂ ਹੁੰਦਾ।ਇਸ ਦੀ ਇੱਕ ਉਦਾਹਰਣ ਹੈ 1990 ‘ਚ ਬ੍ਰਿਟਿਸ਼ ਕੋਲੰਬੀਆ ‘ਚ ਲੀਕੀ ( ਚੋਂਦੇ) ਕੌਂਡੋਆਂ ਦੇ ਸੰਕਟ ਦੀ।ਇਹ ਕੌਂਡੋਮੀਨੀਅਮ ਕੈਲੀਫੋਨੀਆ ਪਲੈਨ ਦੇ ਅਨੁਸਾਰ ਬਣਾਏ ਗਏ ਸਨ ਜਿਹੜੇ ਬੀ ਸੀ ਦੇ ਦੱਖਣ ਪੱਛਮੀ ਕੋਸਟ ‘ਤੇ ਭਾਰੀ ਮੀਂਹ ਦਾ ਮੁਕਾਬਲਾ ਨਹੀਂ ਕਰ ਸਕੇ।ਇਸ ਤਰ੍ਹਾਂ ਇਹ ਮਕਾਨ ਚੋਣ ਲੱਗ ਪਏ ਅਤੇ ਖਰਾਬ ਹੋ ਗਏ।ਹਰ ਇੱਕ ਮਾਲਕ ਨੂੰ ਇਸ ਦੀ ਮੁਰੰਮਤ ਕਰਵਾਉਣ ਲਈ ਲੱਖ ਡਾਲਰ ਤੱਕ ਖਰਚਾ ਕਰਨਾ ਪੈਣਾ ਸੀ।ਇਨ੍ਹਾਂ ਦੇ ਮਾਲਕਾਂ ਦੇ ਸਿਰ ‘ਤੇ ਜਿੱਥੇ ਮਾਰਗੇਜ ਖੜ੍ਹੀ ਸੀ ਉੱਥੇ ਮੁਰੰਮਤ ਲਈ ਵੀ ਕਾਫੀ ਪੈਸੇ ਦੀ ਲੋੜ ਸੀ।ਇਨ੍ਹਾਂ ਪ੍ਰਾਪਰਟੀਆਂ ਦੀ ਕੀਮਤ ਘਟ ਗਈ ਅਤੇ ਇਹ ਮਾਰਗੇਜ਼ ਦੀ ਲਈ ਰਕਮ ਦੇ ਨੇੜੇ ਤੇੜੇ ਵੀ ਨਹੀਂ ਸੀ।ਬਹੁਤ ਸਾਰੇ ਲੋਕਾਂ ਵੱਲੋਂ ਦਿਵਾਲਾ ਕੱਢ ਦਿੱਤਾ ਕਿਉਂ ਕਿ ਉਹ ਨੈਗੇਟਿਵ ਐਕਿਉਟੀ ਦੀ ਹਾਲਤ ‘ਚੋਂ ਨਹੀਂ ਨਹੀਂ ਨਿਕਲ ਸਕਦੇ ਸਨ।
ਮੇਰੇ ਇੱਕ ਕਲਾਇੰਟ ਨੇ ਮੈਨੂੰ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਇੱਕ ਲਗਜ਼ਰੀ ਕਾਰ ਖ੍ਰੀਦਣੀ ਚਾਹੁੰਦਾ ਹੈ ਅਤੇ ਉਸ ਨੇ ਟ੍ਰੇਡ ਲਈ ਬਦਲੇ ‘ਚ ਆਪਣੀ ਹੁਣ ਵਾਲ਼ੀ ਕਾਰ ਦੇਣ ਲਈ ਕਿਹਾ। ਟ੍ਰੇਡ ਵੈਲਯੂ ਦਾ ਅੰਦਾਜ਼ਾ ਲਾਇਆ ਗਿਆ।ਅਸੀਂ ਬੈਂਕ ਕੋਲ ਪਹੁੰਚ ਕੀਤੀ ਜਦੋਂ ਕਿ ਫਰਕ ਤਕਰੀਬਨ 14,000 ਡਾਲਰ ਦਾ ਸੀ।ਕਲਾਇੰਟ ਕੋਲ ਦੇਣ ਲਈ ਕੋਈ ਪੈਸਾ ਨਹੀਂ ਸੀ।ਇਸ ਲਈ ਸੋਚੋ ਕੀ ਹੋ ਸਕਦਾ ਸੀ? ਉਸ ਦੀ ਕਾਰ ਕੋਈ ਲਗਜ਼ਰੀ ਕਾਰ ਵੀ ਨਹੀਂ ਸੀ। ਉਹ ਬੜਾ ਨਿਰਾਸ ਹੋਇਆ।ਮੈਂ ਉਸ ਨੂੰ ਕਿਹਾ ਕਿ ਜਿਸ ਵਿਅਕਤੀ ਨਾਲ਼ ਪਹਿਲਾਂ ਡੀਲ ਸਬੰਧੀ ਗੱਲ ਕੀਤੀ ਉਸ ਨਾਲ਼ ਗੱਲ ਕਰਨੀ ਚਾਹੀਦੀ ਹੈ।ਕੋਈ ਵੀ ਡਾਊਨ ਪੇਮੈਂਟ ਨਹੀਂ ਮੰਗੀ ਗਈ ਪਰ ਕਰਜ਼ੇ ਦੀ ਹੱਦ ਇੰਨੀ ਲੰਬੀ ਸੀ ਕਿ ਇਹ ਨੈਗੇਟਿਵ ਐਕਿਉਟੀ ਬਣ ਗਈ।ਬਹੁਤ ਸਾਰੀਆਂ ਡੀਲਰਸ਼ਿੱਪਾਂ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਸੇਲਜ਼ ਪਰਸਨ ਨੇ ਪਹਿਲਾਂ ਗਲਤ ਡੀਲ ਕੀਤੀ ਸੀ ਵਹੀਕਲ ਉੱਥੇ ਹੀ ਖੜ੍ਹੀ ਰਹੀ ਅਤੇ ਇਸ ਤਰ੍ਹਾਂ ਇੱਕ ਸੇਲ ਵੀ ਖਰਾਬ ਹੋ ਗਈ।ਹੁਣ ਇੱਕ ਪਾਸੇ ਤਾਂ ਮੇਰਾ ਕਲਾਇੰਟ ਗੁੱਸੇ ‘ਚ ਹੈ ਦੂਜੇ ਪਾਸੇ ਜਿਨ੍ਹਾਂ ਦੀ ਕਾਰ ਨਹੀਂ ਵਿਕੀ ਉਹ ਡੀਲਰਸ਼ਿਪ ਵਾਲ਼ੇ ਦੁਖੀ ਹੋਏ।ਇਸ ਲਈ ਹੁਣ ਇਹ ਵਿਅਕਤੀ ਨਵੀਂ ਫਾਈਨੈਂਸ ਲਈ ਗੱਲ ਕਰ ਰਿਹਾ ਹੈ।ਕਿਸੇ ਦੀ ਮੁੱਢਲੀ ਅਯੋਗਤਾ ਕਰਕੇ ਸਾਰਿਆਂ ਦਾ ਕੁੱਝ ਨਾ ਕੁੱਝ ਨੁਕਸਾਨ ਹੋਇਆ।
ਇੱਕ ਟਰੱਕ ਵਾਲ਼ੇ ਨੇ ਮੇਰੇ ਰਾਹੀਂ ਇੱਕ ਟ੍ਰੇਲਰ ਲੀਜ਼ ‘ਤੇ ਲਈ।ਜਦੋਂ ਇਸ ‘ਤੇ ਦਸਖਤ ਕਰਨੇ ਸਨ ਤਾਂ ਉਹ ਆਪਣੀ ਪਤਨੀ ਨੂੰ ਨਾਲ਼ ਲੈ ਕੇ ਆਇਆ।ਉਸ ਔਰਤ ਨੇ ਮੈਨੂੰ ਦੱਸਿਆ ਕਿ ਜਿਸ ਆਦਮੀ ਨਾਲ਼ ਉਨ੍ਹਾਂ ਪਹਿਲਾਂ ਡੀਲ ਕੀਤੀ ਸੀ ਉਹ ਬੇਈਮਾਨ ਸੀ ਅਤੇ ਉਸ ਨੇ ਨਾ ਉਸ ਨਾਲ਼ ਅਤੇ ਨਾ ਹੀ ਉਸ ਦੇ ਪਤੀ ਨਾਲ਼ ਗੱਲ ਕੀਤੀ। ਇਸ ਲਈ ਉਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਪਹਿਲਾਂ ਵਾਂਗ ਨਾ ਹੋਵੇ।ਜਦੋਂ ਮੈਂ ਉਨ੍ਹਾਂ ਨੂੰ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਖੋਲ੍ਹ ਕੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਹੋਰ ਟ੍ਰੇਲਰ ਸੀ ਅਤੇ ਉਹ ਉਸ ਨੂੰ ਵੇਚਣਾ ਚਾਹੁੰਦੇ ਸਨ।ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਟ੍ਰੇਲਰ ਕਿਹੜੇ ਸਾਲ ਦਾ ਸੀ ਅਤੇ ਕਿਸ ਕੰਪਨੀ ਅਤੇ ਮਾਡਲ ਦਾ ਸੀ।ਜਦੋਂ ਉਨ੍ਹਾਂ ਨੇ ਇਹ ਸਭ ਕੁੱਝ ਦੱਸਿਆ ਤਾਂ ਮੈਨੂੰ ਸੇਲ ਪ੍ਰਾਈਸ ਦਾ ਅੰਦਾਜ਼ਾ ਹੋ ਗਿਆ।ਉਨ੍ਹਾਂ ਨੇ ਮੈਨੂੰ ਲੋਨ ਦੇ ਪੇਆਊਟ ਬਾਰੇ ਵੀ ਦੱਸਿਆ ਜਿਹੜਾ ਕਿ 13,000 ਡਾਲਰ ਸੀ ਅਤੇ ਜੋ ਟ੍ਰੇਲਰ ਦੀ ਕੀਮਤ ਤੋਂ ਵੱਧ ਸੀ।ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਇਸ ਹਕੀਕਤ ਦਾ ਪਤਾ ਹੈ ਕਿ ਉਹ ਘਾਟਾ ਖਾ ਰਹੇ ਹਨ।ਇਸ ਜੋੜੇ ਨੇ ਦੱਸਿਆ ਕਿ ਇਸੇ ਕਰਕੇ ਉਹ ਪਹਿਲੇ ਡੀਲ ਕਰਨ ਵਾਲ਼ੇ ਤੋਂ ਖ਼ਫਾ ਹਨ।ਉਸ ਨੇ ਇਨ੍ਹਾਂ ਦੀ ਡੀਲ ਗਲਤ ਢੰਗ ਨਾਲ਼ ਕੀਤੀ ਜਿਸ ਕਾਰਨ ਉਹ ਨੈਗੇਟਿਵ ਐਕਿਉਟੀ ਦੀ ਹਾਲਤ ‘ਚ ਆ ਗਏ ਹਨ ਅਤੇ ਘਾਟਾ ਖਾ ਰਹੇ ਹਨ।ਹੁਣ ਉਹ ਡੀਲ ਦੇਣ ਵਾਲ਼ਾ ਇਨ੍ਹਾਂ ਦਾ ਫੋਨ ਵੀ ਨਹੀਂ ਚੁੱਕਦਾ ਅਤੇ ਇਸ ਜੋੜੇ ਨਾਲ਼ ਦੁਰਵਿਹਾਰ ਨਾਲ਼ ਪੇਸ਼ ਆ ਰਿਹਾ ਹੈ।
ਕੈਸ਼ ਬੈਕ ਇਨਸੈਂਟਿਵ ਜਾਂ ਕਰਜ਼ੇ ਦੀ ਮਿਆਦ ਵਧਾ ਲੈਣਾ ਵੀ ਤੁਹਾਨੂੰ ਨੈਗੇਟਿਵ ਐਕਿਉਟੀ ‘ਚ ਧਕੇਲੇਗੀ।ਅਮਰੀਕਾ ‘ਚ ਕਾਰ ਡੀਲਰਸ਼ਿੱਪ ਵਾਲਿਆਂ ਕੋਲ ਇਸ ਤਰ੍ਹਾਂ ਆਮ ਚੱਲਦਾ ਹੈ।ਉਹ ਟ੍ਰੇਡ ‘ਚ ਪਹਿਲਾਂ ਹੀ ਨੈਗੇਟਿਵ ਐਕਿਉਟੀ ਵਾਲੀਆਂ ਕਾਰਾਂ ਲੈ ਲੈਂਦੇ ਹਨ ਅਤੇ ਨਵੀਆਂ ਕਾਰਾਂ ਦੇ ਦਿੰਦੇ ਹਨ ਅਤੇ ਨੈਗੇਟਿਵ ਕੀਮਤ ਨਵੀਆਂ ‘ਚ ਜੋੜ ਦਿੰਦੇ ਹਨ।ਲੋਕ ਕੈਸ਼ ਬੈਕ ਸਹੂਲਤ ਅਤੇ 72 ਮਹੀਨੇ ਜਾਂ ਹੋਰ ਲੰਬੇ ਸਮੇਂ ਦੇ ਚੱਕਰ ‘ਚ ਫਸ ਜਾਂਦੇ ਹਨ।ਜੇ ਨਵੀਆਂ ਕਾਰਾਂ ਦੀ ਵਿੱਕਰੀ ਦੀ ਗਿਣਤੀ ਵੱਲ ਵੇਖੀਏ ਤਾਂ ਜਾਪਦਾ ਇੰਜ ਹੈ ਕਿ ਆਰਥਿਕਤਾ ਬਹੁਤ ਵਧੀਆ ਚੱਲ ਰਹੀ ਹੈ।ਪਰ ਅਸਲ ‘ਚ ਹੈ ਇਹ ਇੱਕ ਭੁਲੇਖਾ ਹੀ।ਇਹ ਤਾਂ ਪਹਿਲਾਂ ਹੀ ਨੈਗੇਟਿਵ ਐਕਿਉਟੀ ‘ਚ ਫਸੇ ਲੋਕਾਂ ਨੂੰ ਹੋਰ ਵੀ ਭੈੜੀ ਨੈਗੇਟਿਵ ਐਕਿਉਟੀ ਦੇ ਚੱਕਰ ‘ਚ ਫਸਾ ਰਹੇ ਹਨ।ਜਿੰਨੇ ਦੀ ਨਵੀਂ ਵਹੀਕਲ ਹੁੰਦੀ ਹੈ ਉਹ ਉਸ ਨਾਲ਼ੋਂ ਕਿਤੇ ਵੱਧ ਕਰਜ਼ੇ ‘ਚ ਫਸ ਜਾਂਦੇ ਹਨ।ਉਨ੍ਹਾਂ ਦੀ ਹਾਲਤ ਭੈੜੀ ਤੋਂ ਹੋਰ ਭੈੜੀ ਹੋ ਜਾਂਦੀ ਹੈ।
ਇਸ ਲਈ ਨੈਗੇਟਿਵ ਐਕਿਉਟੀ ਤੋਂ ਬਚਣ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।ਪਹਿਲਾਂ ਤਾਂ ਤੁਸੀਂ ਜਿਸ ਬੰਦੇ ਨਾਲ਼ ਡੀਲ ਕਰਦੇ ਹੋ ਉਸ ਸਬੰਧੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੌਣ ਹੈ।ਜੇ ਬਹੁਤ ਸਾਰੇ ਲੋਕ ਹਨ ਜੋ ਘਾਟਾ ਖਾ ਰਹੇ ਹਨ ਅਤੇ ਜਿਨ੍ਹਾਂ ਨੇ ਉਸ ਨਾਲ਼ ਡੀਲ ਕੀਤਾ ਸੀ ਤਾਂ ਉਸ ਵਿਅਕਤੀ ਕੋਲ ਨਾ ਜਾਓ।
ਜੋ ਚੀਜ਼ ਜਾਂ ਜਾਇਦਾਦ ਤੁਸੀਂ ਲੈ ਰਹੇ ਹੋ ਉਸ ਦੀ ਕੀਮਤ ਸਬੰਧੀ ਪਤਾ ਕਰੋ।ਵਾਧੂ ਨਾ ਦਿਓ ਅਤੇ ਨਾਲ਼ ਹੀ ਉਸ ਚੀਜ਼ ਦੀ ਵਧ ਰਹੀ ਉਮਰ ਦੀ ਘਟ ਰਹੀ ਕੀਮਤ ਦਾ ਵੀ ਖ਼ਿਆਲ ਰੱਖੋ।ਮਿਸਾਲ ਵਜੋਂ ਇੱਕ ਟ੍ਰੇਲਰ ਦੀ ਕੀਮਤ ਹਰ ਸਾਲ ਤਕਰੀਬਨ 10% ਘਟਦੀ ਜਾਂਦੀ ਹੈ। ਜੇ ਤੁਹਾਡੀ ਪਲੈਨ ਹੈ ਕਿ ਤੁਸੀਂ ਇਸ ਨੂੰ 3 ਸਾਲ ਤੱਕ ਵਰਤਣਾ ਹੈ ਤਾਂ ਇਹ ਧਿਆਨ ‘ਚ ਰੱਖੋ ਕਿ ਉਸ ਸਮੇਂ ਇਸ ਦੀ ਕੀਮਤ ਕਿੰਨੀ ਰਹਿ ਜਾਵੇਗੀ।ਇਸ ਤਰ੍ਹਾਂ ਤੁਸੀਂ ਕਰਜ਼ਾ ਦੇਣ ਵਾਲ਼ੇ ਨਾਲ਼ ਆਪਣੀ ਯੋਜਨਾ ਬਣਾ ਸਕਦੇ ਹੋ।
ਮਿਆਦ ਘਟਾਉਣ ਨਾਲ਼ ਨੈਗੇਟਿਵ ਐਕੁਇਟੀ ਤੋਂ ਬਚਿਆ ਜਾ ਸਕਦਾ ਹੈ।ਫ਼ਰਜ਼ ਕਰੋ ਕਿ ਤੁਸੀਂ ਇੱਕ ਨਵੇਂ ਟਰੱਕ ‘ਤੇ ਜ਼ੀਰੋ ਡਾਊਨ ਦਿੱਤਾ ਅਤੇ ਦੋ ਸਾਲ ‘ਚ ਤੁਸੀਂ ਇਸ ਦਾ ਸਾਰਾ ਕਰਜ਼ਾ ਲਾਹ ਦਿੱਤਾ ਤਾਂ ਇਹ ਠੀਕ ਹੈ ਕਿ ਪਹਿਲੇ ਮਹੀਨਿਆਂ ‘ਚ ਤਾਂ ਨੈਗੇਟਿਵ ਐਕਿਉਟੀ ਵਾਲ਼ੀ ਹਾਲਤ ਸੀ ਪਰ ਜਦੋਂ ਕਾਹਲੀ ਨਾਲ਼ ਕਰਜ਼ਾ ਲਾਹਿਆ ਜਾ ਰਿਹਾ ਹੈ ਤਾਂ ਉਹ ਛੇਤੀ ਜਾਂਦੀ ਵੀ ਲੱਗੇਗੀ।ਲੰਬੇ ਸਮੇਂ ਵਾਲ਼ੀ ਡੀਲ ਤਾਂ ਨੈਗੇਟਿਵ ਐੇਕਿਉਟੀ ਵੱਲ ਧੱਕੇਗੀ ਹੀ।
ਕਿਸੇ ਐਸਟ ਜਾਂ ਖ੍ਰੀਦੀ ਜਾਣ ਵਾਲ਼ੀ ਵਸਤੂ ‘ਤੇ ਉਸ ਦੀ ਘਟ ਰਹੀ ਕੀਮਤ ਅਨੁਸਾਰ ਡਾਊਨ ਪੇਮੈਂਟ ਦੇਣ ਨਾਲ਼ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਤੁਹਾਡੀ ਖ੍ਰੀਦੀ ਹੋਈ ਵਸਤੂ ਕਦੇ ਵੀ ਨੈਗੇਟਿਵ ਐਕਿਉਟੀ ‘ਚ ਨਹੀਂ ਜਾਵੇਗੀ।ਇਸ ਲਈ ਮਿਸਾਲ ਵਜੋਂ ਜੇ ਤੁਸੀਂ ਨਵਾਂ ਟ੍ਰੇਲਰ ਖ੍ਰੀਦ ਰਹੇ ਹੋ ਤਾਂ ਇਸ ‘ਤੇ 10% ਡਾਊਨ ਪੇਮੈਂਟ ਦਿਓ ਅਤੇ ਜੇ ਕਾਰ ਜਾਂ ਟਰੱਕ ਖ੍ਰੀਦ ਰਹੇ ਹੋ ਤਾਂ ਉਸ ‘ਤੇ 20-30% ਡਾਊਨ ਪੇਮੈਂਟ ਦਿਓ।ਇਸ ਨਾਲ਼ ਤੁਹਾਡੀ ਟਰਮ ਲੰਬੀ ਵੀ ਹੋ ਸਕਦੀ ਹੈ ਅਤੇ ਪੇਮੈਂਟ ਘੱਟ ਕਿਉਂ ਕਿ ਤੁਸੀਂ ਪਹਿਲਾਂ ਸ਼ੁਰੂ ‘ਚ ਜ਼ਿਆਦਾ ਦਿੱਤਾ ਹੈ।
ਆਪਣੇ ਸਮਾਨ ਜਾਂ ਕਿਸੇ ਜਾਇਦਾਦ ਨੂੰ ਵੇਚਣ ਜਾਂ ਟ੍ਰੇਡ ਕਰਨ ਨਾਲ਼ ਤੁਹਾਡੇ ਮਾਨਸਿਕ ਤਣਾਅ ‘ਚ ਵਾਧਾ ਨਹੀਂ ਹੋਣਾ ਚਾਹੀਦਾ।ਜੇ ਤੁਸੀਂ ਕੋਈ ਇਹੋ ਜਿਹੀ ਵਸਤੂ ਜਾਂ ਜਾਇਦਾਦ ਵੇਚਣੀ ਚਾਹੁੰਦੇ ਹੋ ਜਿਸ ‘ਤੇ ਪਹਿਲਾਂ ਹੀ ਲੀਜ਼ ਜਾਂ ਕਰਜ਼ਾ ਹੈ ਤਾਂ ਬਹੁਤ ਫਿਕਰਾਂ ‘ਚ ਨਾ ਪਓ।ਜੇ ਤੁਹਾਡੀ ਡੀਲ ਸਹੀ ਢੰਗ ਨਾਲ਼ ਹੁੰਦੀ ਹੈ ਤਾਂ ਤੁਹਾਡੇ ਅਸਾਸੇ ਤੁਹਾਡੇ ਕਰਜ਼ੇ ਤੋਂ ਵੱਧ ਹੋਣਗੇ ਅਤੇ ਤੁਸੀਂ ਇਸ ਦੀ ਵਿੱਕਰੀ ਕਰਨ ‘ਤੇ ਕਾਫੀ ਰਕਮ ਬਚਾ ਸਕਦੇ ਹੋ।ਜੇ ਤੁਸੀਂ ਆਪਣੇ ਆਪ ਨੂੰ ਨੈਗੇਟਿਵ ਐਕਿਉਟੀ ਹਾਲਤ ‘ਚ ਸਮਝਦੇ ਹੋ ਤਾਂ ਘਾਟਾ ਝੱਲਣ ਲਈ ਤਿਆਰ ਰਹੋ।ਜਾਂ ਇਸ ਨੂੰ ਉੱਨਾ ਚਿਰ ਰੱਖੋ ਜਿੰਨਾ ਚਿਰ ਇਹ ਪੇਡ ਆਫ ਨਹੀਂ ਹੁੰਦੀ ਜਾਂ ਆਪਣੇ ਵਿੱਤੀ ਸਲਾਹਕਾਰ ਨਾਲ਼ ਇਸ ਸਬੰਧੀ ਵਿਚਾਰ ਵਟਾਂਦਰਾ ਕਰੋ ਕਿ ਇਸ ਤਰ੍ਹਾਂ ਦੇ ਹਾਲਾਤ ‘ਚੋਂ ਨਿਕਲਣ ਲਈ ਕੀ ਕਰਨਾ ਚਾਹੀਦਾ ਹੈ।