8.5 C
Vancouver
Friday, April 19, 2024

ਹੁਣ ਟਰੇਲਰ ਦਾ ਰੀਫ਼ਰ ਸਿਸਟਮ ਵੀ ਸੋਲਰ ਪਾਵਰ ਨਾਲ ਚੱਲੂ।

ਹੁਣ ਤੱਕ ਰੀਫਰ ਟ੍ਰੇਲ਼ਰ ਨੂੰ ਠੰਡਾ ਰੱਖਣ ਲਈ ਇਸ ਵਿੱਚ ਲੱਗੇ ਰੀਫਰ ਇੰਜ਼ਨ ਡੀਜ਼ਲ ਦੀ ਵਰਤੋ ਨਾਲ ਹੀ ਚਲਾਏ ਜਾਂਦੇ ਰਹੇ ਹਨ। ਪ੍ਰਤੀ ਰੀਫਰ ਚਲਾਉਣ ਦਾ ਸਲਾਨਾ ਖਰਚ ਤਕਰੀਬਨ 17,000 ਡਾਲਰ ਹੁੰਦਾ ਸੀ ਅਤੇ ਵਾਤਾਵਰਨ ਵਿੱਚ ਕਾਰਬਨ ਵਾਧੂ ਛੱਡ ਹੁੰਦੀ ਸੀ। 2017 ਵਿੱਚ ਈ-ਨਾਓ ਨੇ ਪਹਿਲਾ ਸੋਲਰ-ਇਲੈਕਟ੍ਰਿਕ ਰੀਫਰ ਸਿਸਟਮ ਵਿਕਸਤ ਕੀਤਾ, ਜਦੋਂ ਇਸ ਨੂੰ ਟੈਸਟ ਕੀਤਾ ਜਾ ਰਿਹਾ ਸੀ ਤਾਂ ਇਸ ਨੇ ਨਾ ਕੋਈ ਪ੍ਰਦੂਸ਼ਨ ਕੀਤਾ ਤੇ ਨਾ ਹੀ ਕੋਈ ਆਵਾਜ਼।
ਈ-ਨਾਓ ਦੇ ਅਨੁਸਾਰ ਮੀਡੀਅਮ ਤਾਪਮਾਨ ਤੇ, 53 ਫੁੱਟਾ ਟ੍ਰੇਲ਼ਰ ਦੇ ਇਲੈਕਟ੍ਰਿਕ ਰੀਫਰ ਸਿਸਟਮ ਨੂੰ ਪਾਵਰ ਸੂਰਜੀ-ਊਰਜ਼ਾ ਅਤੇ ਲੀਥੀਅਮ-ਆਇਓਨ ਤੋ ਮਿਲਦੀ ਹੈ।ਟ੍ਰੇਲਰ ਦੇ 8 ਤੋਂ 10 ਘੰਟੇ ਦੇ ਰਨ ਦੌਰਾਨ ਰੀਫਰ ਸਿਸਟਮ ਚਾਰਜ ਹੋਈਆਂ ਬੈਟਰੀਆਂ ਤੇ ਚਲਦਾ ਹੈ। ਬੈਟਰੀਆਂ ਨੂੰ ਸਾਰੀ ਦਿਹਾੜੀ ਟ੍ਰੇਲਰ ਦੀ ਛੱਤ ਤੇ ਲੱਗਾ ਈ-ਨਾਓ ਸੋਲਰ ਸਿਸਟਮ ਚਾਰਜ ਕਰਦਾ ਰਹਿੰਦਾ ਹੈ ਅਤੇ ਇਸ ਤਰਾਂ ਤਕਰੀਬਨ 4 ਕਿਲੋਵਾਟ ਊਰਜਾ ਪੈਦਾ ਹੁੰਦੀ ਹੈ।ਵਾਪਸ ਡਿਸਟ੍ਰੀਬਿਊਸ਼ਨ ਸੈਂਟਰ ਆ ਕੇ ਰਾਤ ਨੂੰ ਬੈਟਰੀਆਂ ਨੂੰ ਬਿਜਲੀ ਦੇ ਪਲੱਗ ਲਾ ਕੇ ਪੂਰਾ ਚਾਰਜ ਕਰ ਦਿੱਤਾ ਜਾਂਦਾ ਹੈ ਅਤੇ ਟ੍ਰੇਲਰ ਵਿਚਲਾ ਤਾਪਮਾਨ 33 ਡਿਗਰੀ ਫਾਰਨਹੀਟ ਤੇ ਰੱਖਿਆ ਜਾਂਦਾ ਹੈ।ਇਹ ਸਭ ਕੁਝ ਬਿਨਾਂ ਡੀਜ਼ਲ਼ ਵਰਤੇ ਅਤੇ ਬਿਨਾਂ ਧੂਏਂ ਜਾ ਆਵਾਜ਼ ਤੋਂ ਕੀਤਾ ਜਾਂਦਾ ਹੈ।
ਈ-ਨਾਓ ਸਿਸਟਮ ਨਾਲ, ਡੀਜ਼ਲ ਸਿਸਟਮ ਦੇ ਮੁਕਾਬਲੇ ਜਿੱਥੇ 90% ਤੱਕ ਡਾਲਰਾਂ ਦੀ ਬੱਚਤ ਹੁੰਦੀ ਹੈ, ਉੱਥੇ ਹੀ ਡੀਜ਼ਲ਼ ਕਾਰਨ ਵਾਤਾਵਰਨ ਵਿੱਚ ਰਲ਼ਨ ਵਾਲੀਆਂ ਜਹਿਰੀਲੀਆਂ ਗੈਸਾਂ ਵਿੱਚ ਵੀ 98% ਤੱਕ ਕਟੌਤੀ ਹੁੰਦੀ ਹੈ।

eNow Electric TRU

For the better part of the past eighty years, transporting perishable goods required a diesel-powered refrigeration system (reefers), which are not only expensive to operate – up to $17,000 per year – and leave a noticeable carbon footprint.

In 2017, eNow developed the first solar-electric refrigerated system for 53-foot trailers. In fact, even during testing stages, the TRU system operated from a charged battery pack, with zero-emissions, smoke and noise.

According to eNow, on a medium temperature, 53-foot trailer, the solar system, and its lithium-ion battery pack power an all-electric refrigeration system. During the trailer’s 8 to 10-hour delivery run, the reefer system runs off the battery pack. The battery charge is maintained and optimized all day by the eNow solar system located on the trailer’s roof and generating over 4kW. Overnight, while back at the distribution center, the electric reefer system is plugged into shore power to top-off the batteries and keep the trailer’s interior temperature at an even 33°F. Again, this is accomplished without burning diesel fuel or generating smoke and noise.

The eNow system achieves emission reductions of 98% in nitrous oxide, 86% in carbon dioxide, and 97% in particulate matter. It is also projected to reduce operating and maintenance costs by up to 90% over a diesel-powered TRU – by eliminating fuel and maintenance costs, increasing battery life and reducing replacement costs. – thanks to consistent, optimal charge maintenance by eNow solar systems.