ਸਿਰਫ਼ ਸਟੇਰਿੰਗ ਫੜਣਾ ਹੀ ਡਰਾਇਵਿੰਗ ਨਹੀਂ….

ਸਿਰਫ਼ ਸਟੇਰਿੰਗ ਫੜਨਾ ਸਿੱਖ਼ ਕੇ ਕੋਈ ਪ੍ਰੌਫੈਸ਼ਨਲ ਡਰਾਇਵਰ ਨਹੀਂ ਬਣ ਜਾਂਦਾ। ਤੁਹਾਨੂੰ ਇਸ ਕਿੱਤੇ ਦੀ ਪੂਰੀ ਜਾਣਕਾਰੀ ਹੋਣ ਦੇ ਨਾਲ ਨਾਲ ਡਰਾਈਵਿੰਗ ਦੇ ਵੱਖ ਵੱਖ ਸਕਿੱਲਜ਼ ਵਿੱਚ ਮੁਹਾਰਤ ਜਰੂਰੀ ਹੈ।ਟਰੱਕਿੰਗ ਇੱਕ ਆਮ ਲੇਬਰ ਵਰਗਾ ਕੰਮ ਨਹੀਂ ਹੈ। ਇਹ ਡਾਕਟਰਾਂ ਜਾਂ ਵਕੀਲਾਂ ਦੀ ਤਰ੍ਹਾਂ ਇੱਕ ਇੱਜ਼ਤਦਾਰ ਪ੍ਰੋਫ਼ੈਸ਼ਨ ਹੈ।

ਟਰੱਕਿੰਗ ਇੱਕ ਕਿੱਤਾ ਹੀ ਨਹੀਂ ਸਗੋਂ ਇਹ ਤਾਂ ਇੱਕ ਕਮਿਊਨਿਟੀ ਹੈ। ਕਿਸੇ ਵੀ ਤਰਾਂ ਦਾ ਚੰਗਾ ਜਾਂ ਮਾੜਾ ਵਿਅਕਤੀਤਵ ਕੰਮ ਇਸ ਪੂਰੀ ਕਮਿਊਨਿਟੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਸੀਂ ਮਨੁੱਖ ਹਾਂ ਅਤੇ ਹਮੇਸ਼ਾਂ ਪਹਿਲਾਂ ਆਪਣੇ ਬਾਰੇ ਸੋਚਦੇ ਹਾਂ, ਇਹ ਸੁਭਾਵਿਕ ਹੈ। ਸਾਨੂੰ ਆਪਣੇ ਬਾਰੇ ਸੋਚਣ ਦਾ ਪੂਰਾ ਹੱਕ ਹੈ ਪਰ ਫਿਰ ਭੀ ਅਸੀਂ ਇਸ ਤਰਾਂ ਦੇ ਫ਼ੈਸਲੇ ਨਾ ਕਰੀਏ ਜਿਸ ਨਾਲ ਨਿੱਜੀ ਤੌਰ ਤੇ ਤਾਂ ਸਾਨੂੰ ਫ਼ਇਦਾ ਹੋਵੇ ਪਰ ਪੂਰੀ ਟਰੱਕਿੰਗ ਕਮਿਊਨਿਟੀ ਦਾ ਨੁਕਸਾਨ ਹੋਵੇ।ਸਭ ਤੋਂ ਵੱਡੀ ਸ਼ਕਾਇਤ ਘਟੀਆ ਪੱਧਰ ਦਾ ਮੁਕਾਬਲਾ ਪੈਦਾ ਕਰਨ ਦੀ ਹੈ ਅਤੇ ਇਸ ਦੇ ਨਾਲ ਨਾਲ ਕੁੱਝ ਹੋਰ ਘਟੀਆ ਕੰਮ ਵੀ। ਅੱਜ ਕੱਲ੍ਹ ਟਰੱਕਿੰਗ ਇੰਡਸਟਰੀ ਵਿੱਚ ਟਰੱਕ ਡਰਾਇਵਰਾਂ ਦੀ ਬਹੁਤ ਵੱਡੀ ਘਾਟ ਚੱਲ ਰਹੀ ਹੈ, ਪੁਰਣੇ ਟਰੱਕਰਜ਼ ਰਿਟਾਇਰ ਹੋ ਰਹੇ ਹਨ ਅਤੇ ਨਵੀਂ ਪੀੜੀ ਇਸ ਪਾਸੇ ਵੱਲ ਜਿਆਦਾ ਧਿਆਨ ਨਹੀਂ ਦੇ ਰਹੀ।ਇਸਦਾ ਮੁੱਖ ਕਾਰਨ ਇਹ ਹੈ ਕਿ ਲੋਕ ਹੁਣ ਇਸ ਕੰਮ ਵਿੱਚ ਪੈਸਾ ਅਤੇ ਇਜ਼ਤ ਮਾਣ ਨਹੀਂ ਦੇਖਦੇ ਜਦੋਂ ਕਿ ਇਹ ਕੰਮ ਜਿਆਦਾ ਮਿਹਨਤ ਵਾਲ਼ਾ ਹੈ ਅਤੇ ਤੁਸੀਂ ਜਿਆਦਾ ਸਮਾਂ ਘਰੋਂ ਬਾਹਰ ਵੀ ਰਹਿੰਦੇ ਹੋ।ਆਓ ਅਸੀ ਇਸ ਕਿੱਤੇ ਨਾਲ ਜੁੜੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰੀਏ ਅਤੇ ਮੁੜ ਤੋਂ ਇਸ ਕਿੱਤੇ ਨੂੰ ਪਹਿਲਾਂ ਵਰਗਾ ਬਣਾਈਏ।